Gallery-framed in the studio, ready to hang Every print signed and numbered by the artist Archival giclee on 260gsm cotton rag Free tracked shipping across India Damaged in transit, reprinted free

Anand Karaj Wedding Art Gift

Anand Karaj Gift

ਸ਼ਗਨ ਖ਼ਰਚ ਹੋ ਜਾਂਦਾ ਹੈ। ਕਲਾ ਕੰਧ ‘ਤੇ ਰਹਿ ਜਾਂਦੀ ਹੈ।

ਆਨੰਦ ਕਾਰਜ ਦੇ ਮੌਕੇ ਜੋੜੇ ਲਈ ਇੱਕ ਅਜਿਹਾ ਤੋਹਫ਼ਾ, ਜੋ 40 ਸਾਲ ਬਾਅਦ ਵੀ ਉਨ੍ਹਾਂ ਦੇ ਘਰ ਦੀ ਕੰਧ ‘ਤੇ ਹੋਵੇਗਾ — ਸਿੱਖ ਕਲਾ ਵਿੱਚ ਬਣੀ custom artwork, ਨਾਵਾਂ ਤੇ ਆਨੰਦ ਕਾਰਜ ਦੀ ਤਾਰੀਖ਼ ਗੁਰਮੁਖੀ ਵਿੱਚ।

Sikh wedding art gift example
Custom Sikh artwork for Anand Karaj gift
ਕਿਹੜੇ ਮੌਕੇ ‘ਤੇ

ਵਿਆਹ ਦੇ ਹਰ ਪੜਾਅ ਲਈ

Wedding Gift

ਜੋੜੇ ਲਈ ਤੋਹਫ਼ਾ

ਦੋਹਾਂ ਦੇ ਨਾਮ ਗੁਰਮੁਖੀ ਵਿੱਚ, ਆਨੰਦ ਕਾਰਜ ਦੀ ਤਾਰੀਖ਼ ਤੇ ਇੱਕ ਲਾਵਾਂ ਦੀ ਤੁਕ — framed artwork ਦੇ ਰੂਪ ਵਿੱਚ। ਪਰਿਵਾਰ ਤੇ ਦੋਸਤਾਂ ਵੱਲੋਂ ਸਭ ਤੋਂ ਵੱਧ ਯਾਦ ਰੱਖਿਆ ਜਾਣ ਵਾਲਾ gift।

Milni

ਮਿਲਣੀ ਤੇ ਪਰਿਵਾਰਕ ਤੋਹਫ਼ਾ

ਦੋਵੇਂ ਪਰਿਵਾਰਾਂ ਦੇ ਵਡੇਰਿਆਂ ਲਈ ਵੱਖਰੀਆਂ ਛੋਟੀਆਂ artworks — ਮਿਲਣੀ ਦੀ ਰਸਮ ਨੂੰ ਇੱਕ ਸਥਾਈ ਯਾਦ ਬਣਾ ਦਿੰਦੀਆਂ ਹਨ।

Anniversary

ਵਿਆਹ ਦੀ ਵਰ੍ਹੇਗੰਢ

25ਵੀਂ ਜਾਂ 50ਵੀਂ ਵਰ੍ਹੇਗੰਢ ‘ਤੇ ਮਾਪਿਆਂ ਲਈ — ਉਨ੍ਹਾਂ ਦੀ ਪੁਰਾਣੀ ਵਿਆਹ ਵਾਲੀ ਤਸਵੀਰ ਤੋਂ ਬਣੀ ਸਿੱਖ ਕਲਾ ਸ਼ੈਲੀ ਦੀ artwork।

ਕਿਵੇਂ ਬਣਦਾ ਹੈ

ਤਿੰਨ ਕਦਮ, ਬੱਸ

ਤਸਵੀਰਾਂ ਤੇ ਵੇਰਵੇ ਭੇਜੋ

ਜੋੜੇ ਦੀਆਂ ਸਾਫ਼ photos, ਦੋਹਾਂ ਦੇ ਨਾਮ ਗੁਰਮੁਖੀ ਵਿੱਚ ਤੇ ਆਨੰਦ ਕਾਰਜ ਦੀ ਤਾਰੀਖ਼।

Sketch ਵੇਖੋ ਤੇ ਮਨਜ਼ੂਰੀ ਦਿਓ

ਪਹਿਲਾ draft ਤੁਹਾਨੂੰ ਭੇਜਿਆ ਜਾਂਦਾ ਹੈ। ਬਦਲਾਅ ਦੱਸੋ — 2 revisions ਸ਼ਾਮਲ ਹਨ।

Framed artwork ਪਹੁੰਚ ਜਾਂਦੀ ਹੈ

Premium print, framing ਤੇ gift-ready packing ਨਾਲ ਤੁਹਾਡੇ ਦੱਸੇ ਪਤੇ ‘ਤੇ।

Formats

Size ਤੇ format ਦੀ ਚੋਣ

Format
Size
ਕਿਸ ਲਈ ਸਹੀ ਰਹਿੰਦਾ ਹੈ
Framed Print
A4 / A3
ਦੋਸਤਾਂ ਵੱਲੋਂ ਦਿੱਤਾ ਜਾਣ ਵਾਲਾ ਤੋਹਫ਼ਾ — ਸਭ ਤੋਂ ਵੱਧ ਚੁਣਿਆ ਜਾਂਦਾ ਹੈ
Large Framed
A2
ਪਰਿਵਾਰ ਵੱਲੋਂ ਮੁੱਖ ਤੋਹਫ਼ਾ, ਡਰਾਇੰਗ ਰੂਮ ਦੀ ਕੰਧ ਲਈ
Canvas
A2 ਤੇ ਵੱਡਾ
Painting ਵਰਗਾ ਅਹਿਸਾਸ — ਨਵੇਂ ਘਰ ਲਈ ਬਿਹਤਰੀਨ
Digital File
Print-ready
ਵਿਦੇਸ਼ੀ ਸੰਗਤ — ਤੁਸੀਂ ਉੱਥੇ ਹੀ print ਕਰਵਾ ਲਓ

ਵਿਆਹ ਦੀ ਤਾਰੀਖ਼ ਤੋਂ ਘੱਟੋ-ਘੱਟ 6 ਹਫ਼ਤੇ ਪਹਿਲਾਂ order ਕਰੋ

Sketch, ਤੁਹਾਡੀ ਮਨਜ਼ੂਰੀ, final artwork, framing ਤੇ delivery — ਇਸ ਸਾਰੇ ਵਿੱਚ 3–5 ਹਫ਼ਤੇ ਲੱਗਦੇ ਹਨ। ਵਿਆਹ ਦੇ ਸੀਜ਼ਨ ਵਿੱਚ orders ਵੱਧ ਹੁੰਦੇ ਹਨ, ਇਸ ਲਈ ਜਿੰਨਾ ਪਹਿਲਾਂ ਦੱਸੋਗੇ ਓਨਾ ਸੌਖਾ ਰਹੇਗਾ। ਜ਼ਰੂਰੀ ਹੋਵੇ ਤਾਂ rush order ਬਾਰੇ ਪੁੱਛ ਲਓ।

“ਜੋ ਤੋਹਫ਼ਾ ਕੰਧ ‘ਤੇ ਟੰਗਿਆ ਜਾਵੇ, ਉਹ ਹਰ ਰੋਜ਼ ਯਾਦ ਦਿਵਾਉਂਦਾ ਹੈ ਕਿ ਕਿਸ ਨੇ ਦਿੱਤਾ ਸੀ।”

GS Nagi Art
ਅਗਲਾ ਕਦਮ

ਵਿਆਹ ਦੀ ਤਾਰੀਖ਼ ਦੱਸੋ, ਬਾਕੀ ਅਸੀਂ ਸੰਭਾਲ ਲੈਂਦੇ ਹਾਂ

ਤੁਸੀਂ ਸਿਰਫ਼ ਜੋੜੇ ਦੀਆਂ photos ਤੇ ਤਾਰੀਖ਼ ਭੇਜੋ। ਅਸੀਂ ਦੱਸ ਦਿੰਦੇ ਹਾਂ ਕਿ ਕਿਹੜਾ format ਸਹੀ ਰਹੇਗਾ, ਕਿੰਨਾ ਖ਼ਰਚਾ ਆਵੇਗਾ ਤੇ ਕਦੋਂ ਤੱਕ ਪਹੁੰਚ ਜਾਵੇਗਾ।