Gallery-framed in the studio, ready to hang Every print signed and numbered by the artist Archival giclee on 260gsm cotton rag Free tracked shipping across India Damaged in transit, reprinted free

Sikh Gurus Paintings

Collection 01

ਗੁਰੂ ਸਾਹਿਬਾਨ ਦੀ ਰੌਸ਼ਨੀ, ਰੰਗਾਂ ਵਿੱਚ

ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਤੋਂ ਲੈ ਕੇ ਵਿਸਾਖੀ 1699 ਦੇ ਖ਼ਾਲਸਾ ਸਾਜਨਾ ਦਿਵਸ ਤੱਕ — ਉਹ ਪਲ ਜਿਨ੍ਹਾਂ ਨੇ ਇੱਕ ਕੌਮ ਨੂੰ ਰਾਹ ਵਿਖਾਇਆ। ਹਰ artwork museum-quality paper ‘ਤੇ, framed ਜਾਂ unframed।

Guru Gobind Singh Ji painting
Vaisakhi 1699 Birth of Khalsa painting
Sikh Guru artwork by GS Nagi
Sikh Guru artwork by GS Nagi
ਇਸ ਲੜੀ ਬਾਰੇ

ਜੋ ਸ਼ਬਦਾਂ ਵਿੱਚ ਨਹੀਂ ਆਉਂਦਾ

ਗੁਰੂ ਸਾਹਿਬਾਨ ਦੀ ਕਲਾ ਬਣਾਉਣਾ ਸਭ ਤੋਂ ਔਖਾ ਕੰਮ ਹੈ। ਇੱਥੇ ਕਲਪਨਾ ਦੀ ਖੁੱਲ੍ਹ ਨਹੀਂ ਹੁੰਦੀ — ਅਦਬ ਪਹਿਲਾਂ ਆਉਂਦਾ ਹੈ, ਕਲਾਕਾਰੀ ਬਾਅਦ ਵਿੱਚ। ਇਸ ਲੜੀ ਦੀ ਹਰ ਕਲਾਕ੍ਰਿਤੀ ਕਈ ਵਾਰ ਬਣਾਈ ਤੇ ਮਿਟਾਈ ਗਈ ਹੈ।

ਧਿਆਨ ਰੌਸ਼ਨੀ, ਰੰਗ ਤੇ ਉਸ ਪਲ ਦੇ ਭਾਵ ‘ਤੇ ਰੱਖਿਆ ਗਿਆ ਹੈ — ਭੀੜ ਵਿੱਚ ਖੜ੍ਹੀ ਸੰਗਤ, ਅੰਮ੍ਰਿਤ ਦਾ ਬਾਟਾ, ਉਦਾਸੀ ਦਾ ਲੰਮਾ ਰਸਤਾ। ਸਭ ਕੁਝ ਸੰਜਮ ਨਾਲ, ਬਿਨਾਂ ਕਿਸੇ ਦਿਖਾਵੇ ਦੇ।

ਇਹ ਕਲਾਕ੍ਰਿਤੀਆਂ ਘਰ ਦੀ ਬੈਠਕ, ਪੂਜਾ ਵਾਲੀ ਥਾਂ ਦੇ ਨੇੜੇ, ਗੁਰਦੁਆਰਾ ਸਾਹਿਬ ਦੇ ਲਾਂਘੇ ਜਾਂ ਖ਼ਾਲਸਾ ਸਕੂਲ ਦੀਆਂ ਕੰਧਾਂ ਲਈ ਬਣਾਈਆਂ ਗਈਆਂ ਹਨ — ਹਰ ਉਸ ਥਾਂ ਲਈ ਜਿੱਥੇ ਇਨ੍ਹਾਂ ਨੂੰ ਪੂਰਾ ਸਤਿਕਾਰ ਮਿਲ ਸਕੇ।

ਅਦਬ ਬਾਰੇ ਇੱਕ ਗੱਲ

ਗੁਰੂ ਸਾਹਿਬਾਨ ਦੇ ਸਰੂਪ ਵਾਲੀ ਕਲਾ ਅਸੀਂ ਸਿਰਫ਼ ਕੰਧ ‘ਤੇ ਲੱਗਣ ਵਾਲੀਆਂ ਚੀਜ਼ਾਂ — frames, canvas, calendar, ਕਿਤਾਬਾਂ ਤੇ plaques ‘ਤੇ ਹੀ ਬਣਾਉਂਦੇ ਹਾਂ। ਇਹ ਕਦੇ ਵੀ ਅਜਿਹੀ ਚੀਜ਼ ‘ਤੇ ਨਹੀਂ ਛਾਪੀ ਜਾਂਦੀ ਜਿਸਦਾ ਪੈਰਾਂ, ਫ਼ਰਸ਼ ਜਾਂ ਜੂਠ ਨਾਲ ਵਾਹ ਪਵੇ। ਇਹ ਸਾਡਾ ਪੱਕਾ ਅਸੂਲ ਹੈ, ਕੋਈ ਸ਼ਰਤ ਨਹੀਂ ਜੋ ਬਦਲ ਜਾਵੇ।

ਕੋਈ ਖ਼ਾਸ ਦ੍ਰਿਸ਼ ਚਾਹੀਦਾ ਹੈ ਜੋ ਇੱਥੇ ਨਹੀਂ ਹੈ?

ਸਿੱਖ ਇਤਿਹਾਸ ਦਾ ਕੋਈ ਪਲ, ਕੋਈ ਸਾਖੀ ਜਾਂ ਗੁਰਬਾਣੀ ਦੀ ਤੁਕ — ਦੱਸੋ, ਅਸੀਂ ਤੁਹਾਡੇ ਲਈ ਖ਼ਾਸ ਤੌਰ ‘ਤੇ ਬਣਾ ਸਕਦੇ ਹਾਂ।