ਗੁਰਦੁਆਰਾ ਸਾਹਿਬ ਦੀਆਂ ਕੰਧਾਂ ਵੀ ਇਤਿਹਾਸ ਬੋਲ ਸਕਦੀਆਂ ਹਨ।
ਲੰਗਰ ਹਾਲ, ਲਾਂਘੇ, ਦਾਖ਼ਲੇ ਦਾ ਰਸਤਾ ਜਾਂ ਲਾਇਬ੍ਰੇਰੀ — ਵੱਡੇ format ਦੀ ਸਿੱਖ ਇਤਿਹਾਸ ਦੀ art, ਜੋ ਹਰ ਰੋਜ਼ ਆਉਣ ਵਾਲੀ ਸੰਗਤ ਤੇ ਖ਼ਾਸ ਕਰਕੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਦੀ ਹੈ।
ਕਿਸ ਤਰ੍ਹਾਂ ਦੇ ਕੰਮ ਹੁੰਦੇ ਹਨ
ਲੰਗਰ ਹਾਲ ਦੀ ਵੱਡੀ Mural
ਇੱਕ ਵੱਡੀ ਕੰਧ ‘ਤੇ ਸਿੱਖ ਇਤਿਹਾਸ ਦਾ ਇੱਕ ਦ੍ਰਿਸ਼ — ਵਿਸਾਖੀ 1699, ਚਮਕੌਰ ਦੀ ਗੜ੍ਹੀ ਜਾਂ ਗੁਰੂ ਸਾਹਿਬ ਦੀ ਉਦਾਸੀ। ਲੰਗਰ ਛਕਦੀ ਸੰਗਤ ਹਰ ਰੋਜ਼ ਇਸਨੂੰ ਵੇਖਦੀ ਹੈ।
ਲਾਂਘੇ ਦੀ Timeline
ਲਾਂਘੇ ਦੀ ਲੰਬਾਈ ਦੇ ਨਾਲ-ਨਾਲ ਸਿੱਖ ਇਤਿਹਾਸ ਸਮੇਂ ਦੇ ਕ੍ਰਮ ਵਿੱਚ — ਹਰ ਤਸਵੀਰ ਨਾਲ ਗੁਰਮੁਖੀ ਤੇ English ਵਿੱਚ ਸੰਖੇਪ ਵੇਰਵਾ। ਬੱਚਿਆਂ ਲਈ ਸਭ ਤੋਂ ਵਧੀਆ format।
ਦਾਖ਼ਲੇ ਦੀ Art
ਜੋੜਾ-ਘਰ ਤੋਂ ਦੀਵਾਨ ਹਾਲ ਤੱਕ ਦੇ ਰਸਤੇ ‘ਤੇ ਲੱਗਣ ਵਾਲੀ ਇੱਕ ਜਾਂ ਦੋ ਵੱਡੀਆਂ artworks — ਸੰਗਤ ਦਾ ਸੁਆਗਤ ਕਰਦੀਆਂ ਹੋਈਆਂ।
ਸਕੂਲ, ਕਾਲਜ ਤੇ ਲਾਇਬ੍ਰੇਰੀ
ਖ਼ਾਲਸਾ ਸਕੂਲਾਂ, ਕਾਲਜਾਂ ਤੇ ਸਿੱਖ ਲਾਇਬ੍ਰੇਰੀਆਂ ਲਈ educational art sets — ਦਸ ਗੁਰੂ ਸਾਹਿਬਾਨ, ਪੰਜ ਕਕਾਰ, ਸਿੱਖ ਇਤਿਹਾਸ ਦੀਆਂ ਵੱਡੀਆਂ ਘਟਨਾਵਾਂ।
ਤਿੰਨ ਪੱਧਰ — ਤੁਹਾਡੀ ਥਾਂ ਅਨੁਸਾਰ
Framed Set
- ਕੀ ਮਿਲਦਾ ਹੈ
- 6–12 framed artworks, ਗੁਰਮੁਖੀ + English captions ਸਮੇਤ
- ਥਾਂ
- ਕੋਈ ਵੀ ਖ਼ਾਲੀ ਕੰਧ, 15 ਫੁੱਟ ਤੋਂ ਵੱਧ
- ਸਮਾਂ
- 3–4 ਹਫ਼ਤੇ
Corridor Timeline
- ਕੀ ਮਿਲਦਾ ਹੈ
- ਲੜੀਵਾਰ panels, ਹਰ ਇੱਕ ਨਾਲ ਵੇਰਵਾ ਤੇ ਤਾਰੀਖ਼
- ਥਾਂ
- 30–80 ਫੁੱਟ ਲੰਮਾ ਲਾਂਘਾ
- ਸਮਾਂ
- 5–8 ਹਫ਼ਤੇ
Full Mural
- ਕੀ ਮਿਲਦਾ ਹੈ
- ਇੱਕ ਵੱਡਾ ਦ੍ਰਿਸ਼, ਕੰਧ ਦੇ ਨਾਪ ਅਨੁਸਾਰ ਖ਼ਾਸ ਤੌਰ ‘ਤੇ ਬਣਾਇਆ
- ਥਾਂ
- 8 ਫੁੱਟ ਤੋਂ ਵੱਡੀ ਸਾਬਤ ਕੰਧ
- ਸਮਾਂ
- 8–12 ਹਫ਼ਤੇ, site visit ਸਮੇਤ
ਖ਼ਰਚਾ ਕਿਵੇਂ ਪੂਰਾ ਹੁੰਦਾ ਹੈ
Committee ਵੱਲੋਂ
ਗੁਰਦੁਆਰਾ committee ਜਾਂ ਸੰਸਥਾ ਸਿੱਧਾ ਖ਼ਰਚਾ ਸੰਭਾਲਦੀ ਹੈ। ਸਾਰਾ ਕੰਮ ਇੱਕ ਲਿਖਤੀ quote ‘ਤੇ ਹੁੰਦਾ ਹੈ — ਕੋਈ ਲੁਕਿਆ ਖ਼ਰਚਾ ਨਹੀਂ। 50% advance, ਬਾਕੀ installation ਵੇਲੇ।
ਸੰਗਤ ਦੀ ਸੇਵਾ ਰਾਹੀਂ
ਬਹੁਤ ਸਾਰੀਆਂ committees ਇਹ ਰਾਹ ਚੁਣਦੀਆਂ ਹਨ — ਹਰ panel ਜਾਂ artwork ਕਿਸੇ ਇੱਕ ਪਰਿਵਾਰ ਦੀ ਸੇਵਾ ਵਜੋਂ। ਚਾਹੋ ਤਾਂ ਹਰ artwork ਦੇ ਨਾਲ ਛੋਟਾ ਜਿਹਾ “ਸੇਵਾ ਵੱਲੋਂ” ਲਿਖਿਆ ਜਾ ਸਕਦਾ ਹੈ। ਇਸ ਤਰ੍ਹਾਂ ਸਾਰਾ ਬੋਝ ਇੱਕ ਥਾਂ ਨਹੀਂ ਪੈਂਦਾ।
Committee ਲਈ ਚਾਰ ਕਦਮ
Enquiry ਤੇ ਨਾਪ
ਕੰਧ ਦੀਆਂ photos ਤੇ ਲਗਭਗ ਨਾਪ ਭੇਜੋ। ਲੋੜ ਪਵੇ ਤਾਂ site visit।
Concept ਤੇ quote
ਅਸੀਂ ਵਿਸ਼ਾ, layout ਤੇ ਲਿਖਤੀ quote ਭੇਜਦੇ ਹਾਂ। Committee meeting ਵਿੱਚ ਰੱਖ ਲਓ।
ਮਨਜ਼ੂਰੀ ਤੇ ਕੰਮ
Draft ਦੀ ਮਨਜ਼ੂਰੀ ਤੋਂ ਬਾਅਦ artwork ਬਣਦੀ ਹੈ ਤੇ printing/framing ਹੁੰਦੀ ਹੈ।
Installation
ਅਸੀਂ ਆ ਕੇ ਲਗਾਉਂਦੇ ਹਾਂ। ਚਾਹੋ ਤਾਂ ਉਦਘਾਟਨ ਕਿਸੇ ਗੁਰਪੁਰਬ ਨਾਲ ਜੋੜ ਲਓ।
ਕਮੇਟੀਆਂ ਦੇ ਆਮ ਸਵਾਲ
ਕੀ ਗੁਰੂ ਸਾਹਿਬ ਦੇ ਸਰੂਪ ਵਾਲੀ art ਲਗਾਈ ਜਾ ਸਕਦੀ ਹੈ?
ਇਹ ਫ਼ੈਸਲਾ ਹਮੇਸ਼ਾ committee ਦਾ ਹੁੰਦਾ ਹੈ, ਸਾਡਾ ਨਹੀਂ। ਅਸੀਂ ਸਿਰਫ਼ ਇਹ ਧਿਆਨ ਰੱਖਦੇ ਹਾਂ ਕਿ ਅਜਿਹੀ ਹਰ artwork ਢੁਕਵੀਂ ਉਚਾਈ ‘ਤੇ, ਪੂਰੇ ਅਦਬ ਨਾਲ ਲੱਗੇ — ਕਦੇ ਵੀ ਉੱਥੇ ਨਹੀਂ ਜਿੱਥੇ ਪੈਰ, ਜੂਠ ਜਾਂ ਕੂੜੇ ਦਾ ਸੰਪਰਕ ਹੋਵੇ। ਜੇ committee ਚਾਹੇ ਤਾਂ ਸਿਰਫ਼ ਇਤਿਹਾਸਕ ਦ੍ਰਿਸ਼, ਸ਼ਸਤਰ ਤੇ ਗੁਰਬਾਣੀ calligraphy ਵਾਲੀ art ਵੀ ਚੁਣੀ ਜਾ ਸਕਦੀ ਹੈ।
ਕੀ ਕੰਧ ‘ਤੇ ਸਿੱਧਾ paint ਕਰਦੇ ਹੋ?
ਆਮ ਤੌਰ ‘ਤੇ ਨਹੀਂ। ਅਸੀਂ high-quality panels ਜਾਂ ਵੱਡੇ prints ਵਰਤਦੇ ਹਾਂ, ਜੋ ਕੰਧ ‘ਤੇ mount ਹੁੰਦੇ ਹਨ। ਇਸਦਾ ਫ਼ਾਇਦਾ ਇਹ ਹੈ ਕਿ ਅੱਗੇ ਜਾ ਕੇ ਸਾਫ਼ ਕਰਨਾ, ਬਦਲਣਾ ਜਾਂ ਹਟਾਉਣਾ ਸੌਖਾ ਰਹਿੰਦਾ ਹੈ, ਤੇ ਕੰਧ ਨੂੰ ਕੋਈ ਨੁਕਸਾਨ ਨਹੀਂ ਹੁੰਦਾ।
ਲੰਗਰ ਹਾਲ ਦੀ ਭਾਫ਼ ਤੇ ਗਰਮੀ ਦਾ ਅਸਰ ਪਵੇਗਾ?
ਇਸੇ ਲਈ ਲੰਗਰ ਹਾਲ ਵਾਲੇ ਕੰਮ ਲਈ ਅਸੀਂ laminated, moisture-resistant panels ਵਰਤਦੇ ਹਾਂ। ਸਾਦੇ paper print ਉੱਥੇ ਨਹੀਂ ਚੱਲਦੇ — ਅਸੀਂ ਪਹਿਲਾਂ ਹੀ ਦੱਸ ਦਿੰਦੇ ਹਾਂ ਕਿ ਕਿਹੜੀ ਥਾਂ ਲਈ ਕੀ ਸਹੀ ਰਹੇਗਾ।
ਬਾਹਰਲੇ ਮੁਲਕਾਂ ਦੇ ਗੁਰਦੁਆਰਾ ਸਾਹਿਬ ਲਈ?
ਹਾਂ। ਵਿਦੇਸ਼ੀ ਕੰਮ ਲਈ ਅਸੀਂ artwork ਤਿਆਰ ਕਰਕੇ print-ready files ਭੇਜਦੇ ਹਾਂ, ਤੇ ਉੱਥੋਂ ਦੇ ਕਿਸੇ local printer ਨਾਲ ਤਾਲਮੇਲ ਕਰਵਾ ਦਿੰਦੇ ਹਾਂ। ਇਸ ਨਾਲ shipping ਦਾ ਵੱਡਾ ਖ਼ਰਚਾ ਤੇ ਟੁੱਟ-ਭੱਜ ਦਾ ਖ਼ਤਰਾ ਦੋਵੇਂ ਬਚ ਜਾਂਦੇ ਹਨ।
ਕੀ ਪਹਿਲਾਂ ਛੋਟਾ ਕੰਮ ਕਰਵਾ ਕੇ ਵੇਖ ਸਕਦੇ ਹਾਂ?
ਬਿਲਕੁਲ, ਤੇ ਅਸੀਂ ਇਹੀ ਸਲਾਹ ਦਿੰਦੇ ਹਾਂ। ਬਹੁਤ ਸਾਰੀਆਂ committees ਪਹਿਲਾਂ ਇੱਕ exhibition ਲਗਵਾਉਂਦੀਆਂ ਹਨ ਜਾਂ 4–6 framed pieces ਲੈਂਦੀਆਂ ਹਨ, ਤੇ ਸੰਗਤ ਦਾ ਹੁੰਗਾਰਾ ਵੇਖ ਕੇ ਫਿਰ ਵੱਡੇ ਕੰਮ ਦਾ ਫ਼ੈਸਲਾ ਕਰਦੀਆਂ ਹਨ।
ਆਪਣੀ ਕੰਧ ਦੀ ਇੱਕ photo ਭੇਜੋ — ਬਾਕੀ ਗੱਲ ਅਸੀਂ ਕਰ ਲਵਾਂਗੇ
Committee meeting ਵਿੱਚ ਰੱਖਣ ਲਈ ਅਸੀਂ ਇੱਕ ਸਾਫ਼ concept ਤੇ ਲਿਖਤੀ quote ਭੇਜ ਦਿੰਦੇ ਹਾਂ। ਪਹਿਲੀ ਗੱਲਬਾਤ ਦਾ ਕੋਈ ਖ਼ਰਚਾ ਨਹੀਂ ਤੇ ਕੋਈ ਦਬਾਅ ਨਹੀਂ।
