ਆਪਣੀ ਸੰਗਤ ਨੂੰ ਸਿੱਖ ਇਤਿਹਾਸ ਵਿਖਾਓ — ਸਿਰਫ਼ ਸੁਣਾਓ ਨਾ।
ਗੁਰਦੁਆਰਾ ਸਾਹਿਬ, Sikh society, school ਜਾਂ ਕਿਸੇ ਵੀ ਧਾਰਮਿਕ ਸਮਾਗਮ ਵਿੱਚ GS Nagi Art ਦੀ exhibition ਲਗਵਾਓ। Framing, captions, arrangement ਤੇ setup — ਸਭ ਸਾਡੀ ਜ਼ਿੰਮੇਵਾਰੀ। ਤੁਹਾਡੀ ਜ਼ਿੰਮੇਵਾਰੀ ਸਿਰਫ਼ ਥਾਂ ਤੇ ਸੰਗਤ।
ਇਹ exhibition ਕਿੱਥੇ ਲੱਗ ਸਕਦੀ ਹੈ
ਗੁਰਦੁਆਰਾ ਸਾਹਿਬ
ਗੁਰਪੁਰਬ, ਵਿਸਾਖੀ, ਬੰਦੀ ਛੋੜ ਦਿਵਸ, ਸ਼ਹੀਦੀ ਜੋੜ ਮੇਲਾ ਜਾਂ ਕਿਸੇ ਵੀ ਸਮਾਗਮ ਨਾਲ — ਲੰਗਰ ਹਾਲ ਜਾਂ ਨਾਲ ਲੱਗਦੇ ਹਾਲ ਵਿੱਚ।
Sikh Societies ਤੇ ਸਭਾਵਾਂ
ਸਿੰਘ ਸਭਾ, youth organisations, Sikh student federations ਤੇ overseas Sikh associations ਦੇ annual programmes।
Schools ਤੇ Colleges
Khalsa schools, colleges ਤੇ universities — ਵਿਦਿਆਰਥੀਆਂ ਲਈ guided walk-through ਤੇ Q&A session ਨਾਲ।
ਨਗਰ ਕੀਰਤਨ ਤੇ ਮੇਲੇ
ਵੱਡੇ public ਸਮਾਗਮ ਜਿੱਥੇ ਹਜ਼ਾਰਾਂ ਲੋਕ ਲੰਘਦੇ ਹਨ — open-air, ਮੌਸਮ-ਸੁਰੱਖਿਅਤ panel display ਨਾਲ।
ਸ਼ੁਰੂ ਤੋਂ ਲੱਗਣ ਤੱਕ — 5 ਕਦਮ
Enquiry ਭੇਜੋ
Contact page ਤੋਂ ਆਪਣਾ ਸ਼ਹਿਰ, venue, ਤਾਰੀਖ਼ ਤੇ expected ਸੰਗਤ ਦੀ ਜਾਣਕਾਰੀ ਭੇਜੋ।
ਗੱਲਬਾਤ
ਅਸੀਂ call ‘ਤੇ ਥਾਂ, dates ਤੇ theme finalise ਕਰਦੇ ਹਾਂ — ਕਿਹੜੀ series ਲੱਗੇਗੀ, ਇਹ ਤੁਹਾਡੀ ਸੰਗਤ ਅਨੁਸਾਰ ਤੈਅ ਹੁੰਦਾ ਹੈ।
Curation
Artworks ਚੁਣੇ ਜਾਂਦੇ ਹਨ, framing ਹੁੰਦੀ ਹੈ ਤੇ Punjabi + English captions ਤਿਆਰ ਕੀਤੇ ਜਾਂਦੇ ਹਨ।
Setup
Exhibition ਤੋਂ ਇੱਕ ਦਿਨ ਪਹਿਲਾਂ display ਲੱਗ ਜਾਂਦੀ ਹੈ। ਤਰਤੀਬ ਸਮੇਂ ਦੇ ਕ੍ਰਮ ਵਿੱਚ, ਤਾਂ ਜੋ ਕਹਾਣੀ ਚੱਲਦੀ ਰਹੇ।
Exhibition Day
ਸੰਗਤ ਲਈ ਖੁੱਲ੍ਹਾ। ਚਾਹੋ ਤਾਂ ਕਲਾਕਾਰ ਖ਼ੁਦ ਮੌਜੂਦ ਰਹਿ ਕੇ guided walk ਤੇ Q&A ਕਰਵਾਉਂਦਾ ਹੈ।
ਕੌਣ ਕੀ ਸੰਭਾਲੇਗਾ
ਇਹ ਅਸੀਂ ਲਿਆਉਂਦੇ ਹਾਂ
- Curated artworks, ਪੂਰੀ ਤਰ੍ਹਾਂ framed
- Punjabi + English caption boards
- Display stands ਤੇ hanging arrangement
- Setup ਤੇ exhibition ਤੋਂ ਬਾਅਦ packing
- Poster ਤੇ social media creatives
- Guided storytelling (ਜੇ ਤੁਸੀਂ ਚਾਹੋ)
ਇਹ ਤੁਸੀਂ ਦਿੰਦੇ ਹੋ
- Covered, ਸਾਫ਼ ਤੇ ਸੁਰੱਖਿਅਤ ਥਾਂ
- ਬਿਜਲੀ ਤੇ basic lighting
- Setup ਵੇਲੇ 2–3 ਸੇਵਾਦਾਰ
- ਸੰਗਤ ਤੱਕ announcement
- Travel ਤੇ ਰਹਿਣ ਦਾ ਇੰਤਜ਼ਾਮ (outstation)
- ਰਾਤ ਨੂੰ display ਦੀ ਸੁਰੱਖਿਆ
ਥਾਂ ਕਿੰਨੀ ਚਾਹੀਦੀ ਹੈ
“ਜੋ ਇਤਿਹਾਸ ਕਿਤਾਬ ਬੰਦ ਕਰਦਿਆਂ ਭੁੱਲ ਜਾਂਦਾ ਹੈ, ਉਹ ਕੰਧ ‘ਤੇ ਵੇਖ ਕੇ ਯਾਦ ਰਹਿ ਜਾਂਦਾ ਹੈ।”
ਅਕਸਰ ਪੁੱਛੇ ਜਾਣ ਵਾਲੇ ਸਵਾਲ
Exhibition ਦਾ ਖ਼ਰਚਾ ਕਿੰਨਾ ਹੈ?
ਗੁਰਦੁਆਰਾ ਸਾਹਿਬ ਤੇ non-profit ਸਿੱਖ ਸੰਸਥਾਵਾਂ ਲਈ artworks ਦਾ ਕੋਈ charge ਨਹੀਂ। ਸਿਰਫ਼ travel, transport ਤੇ framing/logistics ਦਾ actual ਖ਼ਰਚਾ share ਕੀਤਾ ਜਾਂਦਾ ਹੈ। ਹਰ case ਵਿੱਚ ਗੱਲ ਕਰਕੇ ਤੈਅ ਹੁੰਦਾ ਹੈ।
ਕੀ ਸੰਗਤ ਤੋਂ entry fee ਲਈ ਜਾਂਦੀ ਹੈ?
ਨਹੀਂ। ਸੰਗਤ ਲਈ entry ਹਮੇਸ਼ਾ free ਰਹਿੰਦੀ ਹੈ — ਇਹ ਸ਼ਰਤ ਹੈ, option ਨਹੀਂ।
ਕੀ ਕਲਾਕਾਰ ਖ਼ੁਦ ਆਉਂਦੇ ਹਨ?
ਜ਼ਿਆਦਾਤਰ exhibitions ਵਿੱਚ ਹਾਂ। Guided walk-through, storytelling ਤੇ Q&A session ਕਲਾਕਾਰ ਦੀ ਮੌਜੂਦਗੀ ਵਿੱਚ ਹੁੰਦੇ ਹਨ — ਇਹ ਪਹਿਲਾਂ ਤੋਂ ਤੈਅ ਕਰ ਲਿਆ ਜਾਂਦਾ ਹੈ।
ਵਿਦੇਸ਼ (UK, Canada, USA) ਵਿੱਚ ਵੀ ਹੋ ਸਕਦੀ ਹੈ?
ਜੀ ਹਾਂ। Overseas exhibitions ਲਈ prints ਉੱਥੇ ਹੀ local print ਕਰਵਾ ਕੇ frame ਕੀਤੇ ਜਾਂਦੇ ਹਨ, ਤਾਂ ਜੋ shipping ਦਾ ਬੋਝ ਨਾ ਪਵੇ। ਇਸ ਲਈ 2–3 ਮਹੀਨੇ ਦਾ notice ਚਾਹੀਦਾ ਹੈ।
ਕੀ ਸੰਗਤ ਉੱਥੋਂ art ਖ਼ਰੀਦ ਸਕਦੀ ਹੈ?
ਹਾਂ। Display ਕੀਤੀ ਹਰ artwork ਦੇ prints order ਕੀਤੇ ਜਾ ਸਕਦੇ ਹਨ। Committee ਚਾਹੇ ਤਾਂ donation-based model ਵੀ ਰੱਖਿਆ ਜਾ ਸਕਦਾ ਹੈ, ਜਿਸ ਵਿੱਚ ਆਮਦਨ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ।
1984 series ਲਗਾਉਣੀ ਜ਼ਰੂਰੀ ਹੈ?
ਬਿਲਕੁਲ ਨਹੀਂ। ਹਰ host ਆਪਣੀ ਸੰਗਤ ਅਨੁਸਾਰ series ਚੁਣਦਾ ਹੈ — ਸਿਰਫ਼ ਗੁਰੂ ਸਾਹਿਬਾਨ, ਸਿਰਫ਼ ਸਾਹਿਬਜ਼ਾਦੇ, ਜਾਂ ਪੂਰਾ collection। 1984 series ਹਮੇਸ਼ਾ ਵੱਖਰੇ section ਵਿੱਚ ਰੱਖੀ ਜਾਂਦੀ ਹੈ।
