ਹਰ painting ਇੱਕ ਇਤਿਹਾਸ ਹੈ — ਇਹ ਕੰਧ ‘ਤੇ ਨਹੀਂ, ਦਿਲ ‘ਤੇ ਲੱਗਦੀ ਹੈ।
GS Nagi Art ਗੁਰਦੁਆਰਾ ਸਾਹਿਬ, Sikh societies ਤੇ schools ਨਾਲ ਮਿਲ ਕੇ ਸਿੱਖ ਇਤਿਹਾਸ ਦੀਆਂ curated exhibitions ਲਗਾਉਂਦਾ ਹੈ। ਗੁਰੂ ਸਾਹਿਬਾਨ, ਸਾਹਿਬਜ਼ਾਦੇ, ਚਮਕੌਰ ਦੇ ਸ਼ਹੀਦ ਤੇ 1984 — ਹਰ artwork ਨਾਲ ਉਸਦੀ ਪੂਰੀ ਕਹਾਣੀ।
Exhibition ਵਿੱਚ ਕੀ ਸਜਦਾ ਹੈ

ਸ਼ਹੀਦ ਬਾਬਾ ਦੀਪ ਸਿੰਘ ਜੀThe Eternal Defender

ਵਿਸਾਖੀ 1699The Birth of Khalsa

ਗੁਰੂ ਗੋਬਿੰਦ ਸਿੰਘ ਜੀThe Fearless Transformer

ਧਰਮ ਦੇ ਰਾਖੇDefenders of Faith

1984 — ਸਦੀਵੀ ਜ਼ਖ਼ਮThe Eternal Wound

ਵਿਰੋਧ ਦੀ ਆਵਾਜ਼Microphone: Voice of Resistance

ਸਿੱਖ ਇਤਿਹਾਸ ਲੜੀSikh Itihaas Series
ਜੋ ਇਤਿਹਾਸ ਕਿਤਾਬਾਂ ਵਿੱਚ ਨਹੀਂ ਪੜ੍ਹਿਆ ਜਾਂਦਾ, ਉਹ ਕੰਧ ‘ਤੇ ਦਿੱਸ ਜਾਂਦਾ ਹੈ।
ਅੱਜ ਦੀ generation ਕੋਲ ਸਮਾਂ ਘੱਟ ਹੈ। ਪਰ ਜਦੋਂ ਕੋਈ ਨੌਜਵਾਨ ਚਮਕੌਰ ਦੀ ਗੜ੍ਹੀ ਦੀ painting ਸਾਹਮਣੇ ਖੜ੍ਹਾ ਹੁੰਦਾ ਹੈ, ਜਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰੰਗਾਂ ਵਿੱਚ ਵੇਖਦਾ ਹੈ — ਉਹ ਪਲ ਉਸਨੂੰ ਰੋਕ ਲੈਂਦਾ ਹੈ।
ਇਸੇ ਲਈ ਹਰ exhibition ਸਿਰਫ਼ art display ਨਹੀਂ ਹੁੰਦੀ। ਹਰ artwork ਨਾਲ ਉਸਦਾ ਇਤਿਹਾਸ Punjabi ਤੇ English ਦੋਵਾਂ ਵਿੱਚ ਲਿਖਿਆ ਹੁੰਦਾ ਹੈ — ਤਾਂ ਜੋ ਬੱਚੇ, ਬਜ਼ੁਰਗ ਤੇ non-Sikh visitors, ਸਾਰੇ ਸਮਝ ਸਕਣ।
ਸਿੱਖ ਇਤਿਹਾਸ
ਤਿੰਨ ਤਰੀਕਿਆਂ ਨਾਲ exhibition ਲੱਗ ਸਕਦੀ ਹੈ
ਗੁਰਦੁਆਰਾ ਸਾਹਿਬ Exhibition
ਗੁਰਪੁਰਬ, ਵਿਸਾਖੀ, ਬੰਦੀ ਛੋੜ ਦਿਵਸ ਜਾਂ ਸ਼ਹੀਦੀ ਜੋੜ ਮੇਲੇ ਮੌਕੇ ਲੰਗਰ ਹਾਲ ਜਾਂ ਨਾਲ ਲੱਗਦੇ ਹਾਲ ਵਿੱਚ।
- 15–30 framed ਕਲਾਕ੍ਰਿਤੀਆਂ
- Punjabi + English captions
- ਸੰਗਤ ਲਈ entry ਮੁਫ਼ਤ
School ਤੇ College Exhibition
Khalsa schools, colleges ਤੇ universities ਲਈ educational format — ਵਿਦਿਆਰਥੀਆਂ ਲਈ guided walk-through ਨਾਲ।
- ਸਮੇਂ ਦੇ ਕ੍ਰਮ ਅਨੁਸਾਰ arrangement
- ਕਹਾਣੀ ਸੁਣਾਉਣ ਦਾ session
- ਕਲਾਕਾਰ ਨਾਲ Q&A
ਨਗਰ ਕੀਰਤਨ ਤੇ ਮੇਲਾ Stall
ਵੱਡੇ public ਸਮਾਗਮਾਂ ਵਿੱਚ open-air display — ਜਿੱਥੇ ਹਜ਼ਾਰਾਂ ਲੋਕ ਲੰਘਦੇ ਹਨ ਤੇ art ਉਨ੍ਹਾਂ ਨੂੰ ਰੋਕ ਲੈਂਦੀ ਹੈ।
- ਮੌਸਮ-ਸੁਰੱਖਿਅਤ panels
- ਵੱਡੀ ਭੀੜ ਲਈ setup
- ਵੱਡੇ format ਦੇ prints
ਅੱਗੇ ਕੀ ਵੇਖਣਾ ਚਾਹੋਗੇ
ਆਪਣੇ ਸ਼ਹਿਰ ਵਿੱਚ Sikh art exhibition ਲਗਵਾਉਣੀ ਹੈ?
ਗੁਰਦੁਆਰਾ committee, Sikh society, school ਜਾਂ event organiser — ਕੋਈ ਵੀ host ਕਰ ਸਕਦਾ ਹੈ। Setup, framing ਤੇ captions ਅਸੀਂ ਸੰਭਾਲਦੇ ਹਾਂ। ਤੁਸੀਂ ਸਿਰਫ਼ ਥਾਂ ਤੇ ਸੰਗਤ ਲੈ ਕੇ ਆਓ।
