Gallery-framed in the studio, ready to hang Every print signed and numbered by the artist Archival giclee on 260gsm cotton rag Free tracked shipping across India Damaged in transit, reprinted free

Sikh Art Magazine

Digital Magazine

ਸਿੱਖ ਇਤਿਹਾਸ, ਇੱਕ ਕਿਤਾਬ ਵਾਂਗ

ਹਰ ਸਫ਼ੇ ‘ਤੇ ਇੱਕ ਕਲਾਕ੍ਰਿਤੀ, ਤੇ ਨਾਲ ਹੀ ਉਸਦਾ ਇਤਿਹਾਸ। ਤਿੰਨ ਅੰਕ, 28 ਕਲਾਕ੍ਰਿਤੀਆਂ — ਸਫ਼ੇ ਪਲਟ ਕੇ ਪੜ੍ਹੋ, ਬਿਲਕੁਲ ਇੱਕ ਅਸਲ ਕਿਤਾਬ ਵਾਂਗ।

ਅੰਕ 01 — ਗੁਰੂ ਸਾਹਿਬਾਨ ਤੇ ਖ਼ਾਲਸਾ

10 ਕਲਾਕ੍ਰਿਤੀਆਂ · ੴ ਤੋਂ ਖ਼ਾਲਸਾ ਸਾਜਨਾ ਤੱਕ

ਸੱਜੇ ਪਾਸੇ ਦਾ ਸਫ਼ਾ ਪਲਟੋ —
ਹਰ ਕਲਾਕ੍ਰਿਤੀ ਦਾ ਇਤਿਹਾਸ ਇੱਥੇ ਖੁੱਲ੍ਹੇਗਾ।
ਅੰਕ ਪੂਰਾ ਹੋਇਆ।
Guru Nanak Dev Ji's Eternal Light painting
ਗੁਰੂ ਨਾਨਕ ਦੇਵ ਜੀ ਦੀ ਸਦੀਵੀ ਜੋਤPage 01
Page 01

ਜਿੱਥੋਂ ਸਭ ਸ਼ੁਰੂ ਹੋਇਆ

ਹਥੇਲੀ ‘ਤੇ ਟਿਕਿਆ ੴ — ਇੱਕ ਅੱਖਰ ਜਿਸਨੇ ਪੂਰੀ ਦੁਨੀਆ ਦਾ ਨਜ਼ਰੀਆ ਬਦਲ ਦਿੱਤਾ।

ਗੁਰੂ ਨਾਨਕ ਦੇਵ ਜੀ ਨੇ ਜਾਤ, ਧਰਮ ਤੇ ਰੁਤਬੇ ਦੀਆਂ ਕੰਧਾਂ ਢਾਹ ਕੇ ਇੱਕ ਸਿੱਧੀ ਗੱਲ ਕਹੀ — ਸਭ ਇੱਕੋ ਦੇ ਹਨ। ਪਿੱਛੇ ਦੇ ਗ੍ਰਹਿ ਤੇ ਬੱਦਲ ਦੱਸਦੇ ਹਨ ਕਿ ਇਹ ਸੁਨੇਹਾ ਸਿਰਫ਼ ਇੱਕ ਧਰਤੀ ਦਾ ਨਹੀਂ ਸੀ।

15ਵੀਂ ਸਦੀ
Birth of the Khalsa Spirit of Vaisakhi painting
ਖ਼ਾਲਸਾ ਸਾਜਨਾ — ਵਿਸਾਖੀ ਦੀ ਰੂਹPage 02
Page 02

ਪੰਜ ਪਿਆਰੇ

ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਮੰਗਿਆ ਸੀ, ਤੇ ਪੰਜ ਖੜ੍ਹੇ ਹੋ ਗਏ। ਉਹ ਪੰਜੇ ਵੱਖ-ਵੱਖ ਜਾਤਾਂ ਤੇ ਵੱਖ-ਵੱਖ ਇਲਾਕਿਆਂ ਤੋਂ ਸਨ।

ਉਸ ਇੱਕ ਦਿਨ ਨੇ ਗ਼ੁਲਾਮੀ ਵਿੱਚ ਜੀਅ ਰਹੀ ਕੌਮ ਨੂੰ ਸੰਤ-ਸਿਪਾਹੀ ਬਣਾ ਦਿੱਤਾ।

1699
Vaisakhi 1699 The Birth of Khalsa painting
ਵਿਸਾਖੀ 1699Page 03
Page 03

ਅਨੰਦਪੁਰ ਦੀ ਧਰਤੀ

ਕੇਸਗੜ੍ਹ ਸਾਹਿਬ ਦੇ ਸਾਹਮਣੇ ਜੁੜੀ ਸੰਗਤ, ਤੇ ਅੰਮ੍ਰਿਤ ਦਾ ਬਾਟਾ। ਇਹੀ ਉਹ ਪਲ ਹੈ ਜਦੋਂ “ਸਿੰਘ” ਤੇ “ਕੌਰ” ਜਨਮੇ।

ਇਸ ਕਲਾਕ੍ਰਿਤੀ ਵਿੱਚ ਧਿਆਨ ਭੀੜ ‘ਤੇ ਹੈ — ਕਿਉਂਕਿ ਖ਼ਾਲਸਾ ਕਿਸੇ ਇੱਕ ਦਾ ਨਹੀਂ, ਸਾਰਿਆਂ ਦਾ ਸੀ।

30 ਮਾਰਚ 1699
Khande di Pahul Sacred Sacrifices painting
ਖੰਡੇ ਦੀ ਪਾਹੁਲPage 04
Page 04

ਬਾਟਾ, ਖੰਡਾ ਤੇ ਬਾਣੀ

ਲੋਹੇ ਦਾ ਬਾਟਾ, ਪਾਣੀ, ਪਤਾਸੇ ਤੇ ਖੰਡਾ — ਤੇ ਉੱਪਰ ਪੜ੍ਹੀ ਜਾਂਦੀ ਬਾਣੀ। ਏਨੀਆਂ ਸਾਦੀਆਂ ਚੀਜ਼ਾਂ ਤੋਂ ਏਡੀ ਵੱਡੀ ਤਬਦੀਲੀ।

ਮਾਤਾ ਸਾਹਿਬ ਕੌਰ ਜੀ ਦੇ ਪਾਏ ਪਤਾਸੇ ਯਾਦ ਕਰਵਾਉਂਦੇ ਹਨ ਕਿ ਬਹਾਦਰੀ ਦੇ ਨਾਲ ਮਿਠਾਸ ਵੀ ਜ਼ਰੂਰੀ ਹੈ।

1699
Beacon of Justice Guru Gobind Singh Ji painting
ਇਨਸਾਫ਼ ਦੀ ਰੌਸ਼ਨੀPage 05
Page 05

ਬਾਜਾਂ ਵਾਲਾ

ਮੋਢੇ ‘ਤੇ ਬਾਜ਼, ਹੱਥ ਵਿੱਚ ਕਿਰਪਾਨ ਤੇ ਪਿੱਛੇ ਸੁਨਹਿਰੀ ਚੱਕਰ। ਗੁਰੂ ਗੋਬਿੰਦ ਸਿੰਘ ਜੀ ਦੀ ਪਛਾਣ ਹੀ ਇਹ ਬਣ ਗਈ।

ਬਾਜ਼ ਉੱਚਾ ਉੱਡਦਾ ਹੈ ਤੇ ਦੂਰੋਂ ਵੇਖ ਲੈਂਦਾ ਹੈ — ਜ਼ੁਲਮ ਵੀ, ਤੇ ਉਸਦਾ ਅੰਤ ਵੀ।

17ਵੀਂ ਸਦੀ
Guru Gobind Singh Ji The Fearless Transformer painting
ਨਿਡਰ ਪਰਿਵਰਤਨPage 06
Page 06

ਚਿੜੀਆਂ ਤੋਂ ਬਾਜ਼

“ਸਵਾ ਲਾਖ ਸੇ ਏਕ ਲੜਾਊਂ” — ਇਹ ਸ਼ੇਖ਼ੀ ਨਹੀਂ ਸੀ, ਇੱਕ ਫ਼ੈਸਲਾ ਸੀ।

ਜਿਸ ਕੌਮ ਨੂੰ ਸਿਰ ਝੁਕਾ ਕੇ ਜੀਣਾ ਸਿਖਾਇਆ ਗਿਆ ਸੀ, ਉਸਨੂੰ ਸਿਰ ਉੱਚਾ ਕਰਕੇ ਖੜ੍ਹਾ ਹੋਣਾ ਸਿਖਾ ਦਿੱਤਾ ਗਿਆ।

17ਵੀਂ ਸਦੀ
Khalsa Valor Hola Mohalla Spirit painting
ਹੋਲਾ ਮਹੱਲਾPage 07
Page 07

ਰੰਗਾਂ ਦੀ ਥਾਂ ਸ਼ਸਤਰ

ਜਦੋਂ ਬਾਕੀ ਦੁਨੀਆ ਹੋਲੀ ਖੇਡ ਰਹੀ ਸੀ, ਗੁਰੂ ਸਾਹਿਬ ਨੇ ਖ਼ਾਲਸੇ ਨੂੰ ਹੋਲਾ ਮਹੱਲਾ ਦਿੱਤਾ — ਘੋੜਸਵਾਰੀ, ਗੱਤਕਾ ਤੇ ਜੰਗ ਦੀ ਤਿਆਰੀ।

ਅੱਜ ਵੀ ਅਨੰਦਪੁਰ ਸਾਹਿਬ ਵਿੱਚ ਨਿਹੰਗ ਸਿੰਘ ਇਹੀ ਪਰੰਪਰਾ ਜਿਊਂਦੀ ਰੱਖਦੇ ਹਨ।

1701 ਤੋਂ
Shaheed Baba Deep Singh Ji The Eternal Defender painting
ਸ਼ਹੀਦ ਬਾਬਾ ਦੀਪ ਸਿੰਘ ਜੀPage 08
Page 08

ਦਿੱਤਾ ਬਚਨ ਪੂਰਾ ਕੀਤਾ

75 ਸਾਲ ਦੀ ਉਮਰ ਵਿੱਚ, 18 ਸੇਰ ਦਾ ਖੰਡਾ ਚੁੱਕ ਕੇ ਬਾਬਾ ਜੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਹਿਸਾਬ ਲੈਣ ਤੁਰੇ।

ਸਿੱਖ ਰਵਾਇਤ ਕਹਿੰਦੀ ਹੈ ਕਿ ਉਹ ਅਖ਼ੀਰ ਤੱਕ ਲੜਦੇ ਰਹੇ ਤੇ ਆਪਣਾ ਬਚਨ ਪੂਰਾ ਕਰਕੇ ਹੀ ਦਮ ਲਿਆ।

1757
Defenders of Faith Sikh Martyrs painting
ਧਰਮ ਦੇ ਰਾਖੇPage 09
Page 09

ਜਿਨ੍ਹਾਂ ਦੇ ਨਾਮ ਨਹੀਂ ਬਚੇ

ਇਤਿਹਾਸ ਵਿੱਚ ਕੁਝ ਗਿਣੇ-ਚੁਣੇ ਨਾਮ ਹੀ ਲਿਖੇ ਗਏ। ਪਰ ਹਜ਼ਾਰਾਂ ਅਜਿਹੇ ਸਨ ਜਿਨ੍ਹਾਂ ਨੇ ਸਿਰ ਦਿੱਤਾ ਤੇ ਨਾਮ ਵੀ ਨਹੀਂ ਬਚਿਆ।

ਇਹ ਕਲਾਕ੍ਰਿਤੀ ਉਨ੍ਹਾਂ ਸਾਰਿਆਂ ਲਈ ਹੈ — ਜਿਨ੍ਹਾਂ ਦਾ ਕੋਈ ਬੁੱਤ ਨਹੀਂ ਬਣਿਆ।

18ਵੀਂ ਸਦੀ
Kaumi Yodha Bhai Deep Singh Sidhu painting
ਕੌਮੀ ਯੋਧਾPage 10
Page 10

ਨਵੇਂ ਦੌਰ ਦੀ ਆਵਾਜ਼

ਹਰ ਦੌਰ ਵਿੱਚ ਕੋਈ ਨਾ ਕੋਈ ਖੜ੍ਹਾ ਹੁੰਦਾ ਹੈ ਜੋ ਸਵਾਲ ਪੁੱਛਦਾ ਹੈ। ਪਿੱਛੇ ਬਾਜ਼ ਤੇ ਨਿਸ਼ਾਨ ਸਾਹਿਬ ਦੱਸਦੇ ਹਨ ਕਿ ਉਹ ਰਵਾਇਤ ਹਾਲੇ ਟੁੱਟੀ ਨਹੀਂ।

ਇਹ ਅੰਕ ਇੱਥੇ ਖ਼ਤਮ ਹੁੰਦਾ ਹੈ — ਪਰ ਕਹਾਣੀ ਅਗਲੇ ਅੰਕ ਵਿੱਚ ਚੱਲਦੀ ਹੈ।

ਸਮਕਾਲੀ
1 / 10
ਅੱਗੇ

ਜੋ ਸਫ਼ਾ ਪਸੰਦ ਆਇਆ, ਉਹ ਕੰਧ ‘ਤੇ ਵੀ ਲੱਗ ਸਕਦਾ ਹੈ

ਇਸ ਮੈਗਜ਼ੀਨ ਦੀ ਹਰ ਕਲਾਕ੍ਰਿਤੀ framed print ਜਾਂ canvas ਵਜੋਂ ਉਪਲਬਧ ਹੈ। ਗੁਰਦੁਆਰਾ ਸਾਹਿਬ ਲਈ ਪੂਰਾ ਅੰਕ ਪ੍ਰਦਰਸ਼ਨੀ ਵਜੋਂ ਵੀ ਲਗਵਾਇਆ ਜਾ ਸਕਦਾ ਹੈ।