Gallery-framed in the studio, ready to hang Every print signed and numbered by the artist Archival giclee on 260gsm cotton rag Free tracked shipping across India Damaged in transit, reprinted free

Size & Frame Guide

Size Guide

ਕਿਹੜਾ size ਤੁਹਾਡੀ ਕੰਧ ਲਈ ਸਹੀ ਹੈ

ਸਭ ਤੋਂ ਆਮ ਗ਼ਲਤੀ ਇੱਕੋ ਹੈ — ਲੋਕ ਲੋੜ ਤੋਂ ਛੋਟੀ ਤਸਵੀਰ ਲੈ ਲੈਂਦੇ ਹਨ, ਤੇ ਉਹ ਵੱਡੀ ਕੰਧ ‘ਤੇ ਗੁਆਚੀ ਹੋਈ ਲੱਗਦੀ ਹੈ। ਇਹ ਸਫ਼ਾ ਉਹੀ ਗ਼ਲਤੀ ਬਚਾਉਣ ਲਈ ਹੈ।

ਤੁਲਨਾ

Size ਦੀ ਅਸਲ ਤੁਲਨਾ

A515 × 21 cm
ਮੇਜ਼ ਜਾਂ ਛੋਟੀ ਥਾਂ
A421 × 30 cm
ਗੈਲਰੀ wall ਦਾ ਹਿੱਸਾ
A330 × 42 cm
ਸਭ ਤੋਂ ਵੱਧ ਵਿਕਣ ਵਾਲਾ
A242 × 59 cm
ਬੈਠਕ ਦੀ ਮੁੱਖ ਕੰਧ
Recommendations

ਕਿਸ ਥਾਂ ਲਈ ਕੀ

Size
ਨਾਪ
ਕਿਸ ਥਾਂ ਲਈ ਸਹੀ
A5
15 × 21 cm
ਪੜ੍ਹਨ ਵਾਲਾ ਮੇਜ਼, ਦਫ਼ਤਰ ਦੀ ਅਲਮਾਰੀ, ਛੋਟਾ ਤੋਹਫ਼ਾ
A4
21 × 30 cm
ਲਾਂਘਾ, ਪੌੜੀਆਂ ਦੀ ਕੰਧ, ਜਾਂ ਕਈ ਤਸਵੀਰਾਂ ਵਾਲੀ gallery wall
A3
30 × 42 cm
ਸੌਣ ਵਾਲਾ ਕਮਰਾ, ਪੂਜਾ ਵਾਲੀ ਥਾਂ ਦੇ ਨੇੜੇ, ਬੱਚਿਆਂ ਦਾ ਕਮਰਾ — ਸਭ ਤੋਂ ਸੁਰੱਖਿਅਤ ਚੋਣ
A2
42 × 59 cm
ਬੈਠਕ ਦੀ ਮੁੱਖ ਕੰਧ, sofa ਦੇ ਉੱਪਰ, ਦਾਖ਼ਲੇ ਵਾਲੀ ਥਾਂ
ਵੱਡਾ / Canvas
A2 ਤੋਂ ਵੱਡਾ
ਗੁਰਦੁਆਰਾ ਸਾਹਿਬ, ਲੰਗਰ ਹਾਲ, ਸਕੂਲ, ਦਫ਼ਤਰ ਦੀ ਵੱਡੀ ਕੰਧ
ਤਿੰਨ ਅਸੂਲ

ਲਗਾਉਣ ਤੋਂ ਪਹਿਲਾਂ ਇਹ ਯਾਦ ਰੱਖੋ

1

ਕੰਧ ਦਾ ਦੋ-ਤਿਹਾਈ ਹਿੱਸਾ

Artwork ਦੀ ਚੌੜਾਈ ਖ਼ਾਲੀ ਕੰਧ (ਜਾਂ ਹੇਠਲੇ furniture) ਦੀ ਚੌੜਾਈ ਦਾ ਲਗਭਗ ਦੋ-ਤਿਹਾਈ ਹੋਣੀ ਚਾਹੀਦੀ ਹੈ। ਇਸ ਤੋਂ ਛੋਟੀ ਲਵੋਗੇ ਤਾਂ ਗੁਆਚੀ ਲੱਗੇਗੀ।

2

57–60 ਇੰਚ ਦੀ ਉਚਾਈ

Artwork ਦਾ ਕੇਂਦਰ ਫ਼ਰਸ਼ ਤੋਂ 57–60 ਇੰਚ ‘ਤੇ ਰੱਖੋ — ਇਹ ਅੱਖ ਦੀ ਉਚਾਈ ਹੈ ਤੇ ਗੈਲਰੀਆਂ ਦਾ ਮਿਆਰ ਵੀ। Sofa ਦੇ ਉੱਪਰ ਲਗਾਉਣਾ ਹੋਵੇ ਤਾਂ sofa ਤੋਂ 6–10 ਇੰਚ ਉੱਪਰ।

3

ਪਹਿਲਾਂ ਕਾਗ਼ਜ਼ ਨਾਲ ਵੇਖੋ

ਖ਼ਰੀਦਣ ਤੋਂ ਪਹਿਲਾਂ ਉਸੇ ਨਾਪ ਦਾ ਅਖ਼ਬਾਰ ਜਾਂ ਕਾਗ਼ਜ਼ ਕੱਟ ਕੇ ਕੰਧ ‘ਤੇ ਟੇਪ ਨਾਲ ਲਗਾ ਕੇ ਵੇਖੋ। ਇੱਕ ਦਿਨ ਰਹਿਣ ਦਿਓ — ਫ਼ੈਸਲਾ ਆਪਣੇ ਆਪ ਸਾਫ਼ ਹੋ ਜਾਵੇਗਾ।

Frames

Frame ਦੀ ਚੋਣ

ਕਾਲਾ Frame

ਸਭ ਤੋਂ ਸੁਰੱਖਿਅਤ ਚੋਣ। ਹਰ ਰੰਗ ਦੀ ਕੰਧ ਨਾਲ ਚੱਲਦਾ ਹੈ ਤੇ artwork ਦੇ ਰੰਗ ਉੱਭਰ ਕੇ ਆਉਂਦੇ ਹਨ। 1984 ਤੇ ਸ਼ਹੀਦ ਲੜੀ ਲਈ ਸਭ ਤੋਂ ਢੁਕਵਾਂ।

ਲੱਕੜ ਦਾ Frame

ਘਰ ਦੇ ਨਿੱਘੇ ਮਾਹੌਲ ਨਾਲ ਮੇਲ ਖਾਂਦਾ ਹੈ। ਪੂਜਾ ਵਾਲੀ ਥਾਂ ਤੇ ਬੈਠਕ ਲਈ ਵਧੀਆ, ਖ਼ਾਸ ਕਰਕੇ ਗੁਰੂ ਸਾਹਿਬਾਨ ਵਾਲੀ ਲੜੀ ਨਾਲ।

ਸੁਨਹਿਰੀ Frame

ਵੱਡੇ pieces ਤੇ ਤੋਹਫ਼ਿਆਂ ਲਈ। ਗੁਰਦੁਆਰਾ ਸਾਹਿਬ ਤੇ ਵਿਆਹ ਦੇ ਤੋਹਫ਼ਿਆਂ ਵਿੱਚ ਸਭ ਤੋਂ ਵੱਧ ਚੁਣਿਆ ਜਾਂਦਾ ਹੈ।

ਹਾਲੇ ਵੀ ਸ਼ੱਕ ਹੈ ਕਿ ਕਿਹੜਾ size ਲਵਾਂ?

ਆਪਣੀ ਕੰਧ ਦੀ ਇੱਕ photo ਭੇਜ ਦਿਓ ਤੇ ਲਗਭਗ ਨਾਪ ਲਿਖ ਦਿਓ — ਅਸੀਂ ਦੱਸ ਦਿੰਦੇ ਹਾਂ ਕਿ ਕਿਹੜਾ size ਤੇ ਕਿਹੜਾ frame ਸਹੀ ਰਹੇਗਾ। ਇਸਦਾ ਕੋਈ ਖ਼ਰਚਾ ਨਹੀਂ।