Gallery-framed in the studio, ready to hang Every print signed and numbered by the artist Archival giclee on 260gsm cotton rag Free tracked shipping across India Damaged in transit, reprinted free

Bulk & Gurdwara Orders

Bulk Orders

ਸੰਗਤ, ਸਕੂਲ ਤੇ ਸੰਸਥਾਵਾਂ ਲਈ ਵੱਡੇ orders

ਗੁਰਪੁਰਬ ਦੀ ਵੰਡ, ਲੰਗਰ ਹਾਲ ਦੀ ਸਜਾਵਟ, ਸਕੂਲ ਦੇ ਸਾਰੇ classrooms ਜਾਂ ਕਿਸੇ ਸਮਾਗਮ ਦੇ ਤੋਹਫ਼ੇ — ਗਿਣਤੀ ਵਧਣ ‘ਤੇ ਭਾਅ ਘਟਦਾ ਹੈ ਤੇ ਸਾਰਾ ਕੰਮ ਇੱਕੋ ਥਾਂ ਤੋਂ ਸੰਭਲ ਜਾਂਦਾ ਹੈ।

Bulk Sikh art order for Gurdwara
Quantity

ਜਿੰਨੀ ਵੱਧ ਗਿਣਤੀ, ਓਨਾ ਵਧੀਆ ਭਾਅ

5+

ਛੋਟਾ set

ਪਰਿਵਾਰ ਵਿੱਚ ਵੰਡਣ ਲਈ ਜਾਂ ਘਰ ਦੀ gallery wall ਲਈ।

15+

ਸਮਾਗਮ ਲਈ

ਗੁਰਪੁਰਬ ਦੇ ਤੋਹਫ਼ੇ, ਸਭਾ ਦੇ ਸਾਲਾਨਾ ਪ੍ਰੋਗਰਾਮ, ਸਨਮਾਨ।

30+

ਸੰਸਥਾ ਲਈ

ਲੰਗਰ ਹਾਲ, ਲਾਂਘਾ, ਸਕੂਲ ਦੇ ਕਮਰੇ, ਲਾਇਬ੍ਰੇਰੀ।

50+

ਖ਼ਾਸ ਭਾਅ

ਵੱਡੀ ਵੰਡ, ਨਗਰ ਕੀਰਤਨ, ਜਾਂ ਪੂਰੇ ਕੈਂਪਸ ਦਾ ਕੰਮ — ਗੱਲ ਕਰਕੇ ਤੈਅ।

ਕਿਸ ਲਈ

ਆਮ ਤੌਰ ‘ਤੇ ਕੌਣ ਮੰਗਵਾਉਂਦਾ ਹੈ

ਗੁਰਦੁਆਰਾ ਕਮੇਟੀਆਂ

ਲੰਗਰ ਹਾਲ ਤੇ ਲਾਂਘਿਆਂ ਦੀ ਸਜਾਵਟ, ਗੁਰਪੁਰਬ ‘ਤੇ ਸੰਗਤ ਨੂੰ ਵੰਡਣ ਲਈ ਛੋਟੇ prints, ਜਾਂ ਸੇਵਾਦਾਰਾਂ ਦੇ ਸਨਮਾਨ ਲਈ।

ਖ਼ਾਲਸਾ ਸਕੂਲ ਤੇ ਕਾਲਜ

ਹਰ classroom ਲਈ ਇੱਕੋ ਜਿਹਾ set, ਲਾਇਬ੍ਰੇਰੀ ਦੀ ਕੰਧ, ਜਾਂ ਸਾਲਾਨਾ ਇਨਾਮ ਵੰਡ ਸਮਾਰੋਹ ਦੇ ਤੋਹਫ਼ੇ।

ਸਿੱਖ ਸਭਾਵਾਂ ਤੇ ਸੁਸਾਇਟੀਆਂ

ਵਿਦੇਸ਼ੀ Sikh associations ਦੇ ਸਾਲਾਨਾ ਸਮਾਗਮ, youth camps ਤੇ ਮੈਂਬਰਾਂ ਲਈ ਤੋਹਫ਼ੇ।

ਪਰਿਵਾਰਕ ਸਮਾਗਮ

ਆਨੰਦ ਕਾਰਜ, ਅਖੰਡ ਪਾਠ ਦੇ ਭੋਗ ਜਾਂ ਵਰ੍ਹੇਗੰਢ ‘ਤੇ ਆਏ ਮਹਿਮਾਨਾਂ ਲਈ ਇੱਕੋ ਜਿਹੇ ਤੋਹਫ਼ੇ।

Seva model

ਖ਼ਰਚਾ ਇੱਕ ਥਾਂ ਨਾ ਪਵੇ, ਇਸਦਾ ਰਾਹ

ਬਹੁਤ ਸਾਰੀਆਂ ਕਮੇਟੀਆਂ ਵੱਡਾ ਕੰਮ ਇੱਕੋ ਵਾਰ ਨਹੀਂ ਕਰਵਾ ਸਕਦੀਆਂ। ਅਜਿਹੀ ਹਾਲਤ ਵਿੱਚ ਸਭ ਤੋਂ ਸੌਖਾ ਰਾਹ ਇਹ ਹੈ ਕਿ ਹਰ artwork ਜਾਂ ਹਰ panel ਕਿਸੇ ਇੱਕ ਪਰਿਵਾਰ ਦੀ ਸੇਵਾ ਵਜੋਂ ਹੋਵੇ।

ਅਸੀਂ ਹਰ artwork ਦੇ ਨਾਲ ਇੱਕ ਛੋਟੀ ਜਿਹੀ ਪੱਟੀ ਲਗਾ ਸਕਦੇ ਹਾਂ — ਜਿਵੇਂ “ਸੇਵਾ ਵੱਲੋਂ: …”। ਇਸ ਨਾਲ ਪਰਿਵਾਰਾਂ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤੇ ਕਮੇਟੀ ‘ਤੇ ਬੋਝ ਨਹੀਂ ਪੈਂਦਾ।

  • ਹਰ artwork ਦਾ ਵੱਖਰਾ, ਸਾਫ਼ ਭਾਅ ਦੱਸਿਆ ਜਾਂਦਾ ਹੈ
  • ਪਰਿਵਾਰ ਸਿੱਧਾ ਕਮੇਟੀ ਨੂੰ ਸੇਵਾ ਦਿੰਦੇ ਹਨ
  • ਚਾਹੋ ਤਾਂ ਸੇਵਾ ਵਾਲੀ ਪੱਟੀ, ਚਾਹੋ ਤਾਂ ਗੁਪਤ
  • ਕੰਮ ਹਿੱਸਿਆਂ ਵਿੱਚ ਵੀ ਹੋ ਸਕਦਾ ਹੈ — ਪਹਿਲਾਂ 10, ਫਿਰ ਅਗਲੇ 10
Process

ਤਿੰਨ ਕਦਮਾਂ ਵਿੱਚ

Step 01

ਗਿਣਤੀ ਤੇ ਮੌਕਾ ਦੱਸੋ

ਕਿੰਨੀਆਂ ਚਾਹੀਦੀਆਂ ਹਨ, ਕਿਸ ਮੌਕੇ ਲਈ ਤੇ ਕਦੋਂ ਤੱਕ — ਬੱਸ ਏਨਾ ਲਿਖ ਕੇ ਭੇਜ ਦਿਓ।

Step 02

ਲਿਖਤੀ quote

ਅਸੀਂ size, framing ਦੇ options ਤੇ ਪੂਰਾ ਭਾਅ ਲਿਖ ਕੇ ਭੇਜਦੇ ਹਾਂ — ਕਮੇਟੀ ਦੀ meeting ਵਿੱਚ ਰੱਖਣ ਲਾਇਕ।

Step 03

ਬਣਾ ਕੇ ਭੇਜਣਾ

ਮਨਜ਼ੂਰੀ ਤੋਂ ਬਾਅਦ ਸਾਰਾ order ਇੱਕੋ ਵਾਰ ਪੈਕ ਹੋ ਕੇ ਪਹੁੰਚਦਾ ਹੈ। ਵੱਡੇ orders ਲਈ ਸਮਾਂ ਥੋੜ੍ਹਾ ਵੱਧ ਲੱਗਦਾ ਹੈ, ਜੋ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਹੈ।

ਆਪਣੀ ਗਿਣਤੀ ਦੱਸੋ, ਭਾਅ ਭੇਜ ਦਿੰਦੇ ਹਾਂ

ਕੋਈ ਵੀ ਗਿਣਤੀ ਛੋਟੀ ਨਹੀਂ। 5 ਹੋਣ ਜਾਂ 500 — ਲਿਖ ਭੇਜੋ, ਅਸੀਂ ਸਾਫ਼ quote ਭੇਜ ਦਿੰਦੇ ਹਾਂ।