ਆਉਣ ਵਾਲੀਆਂ Sikh Art Exhibitions
ਇੱਥੇ ਹਰ confirmed ਤੇ planned exhibition ਦੀ ਤਾਰੀਖ਼, ਸ਼ਹਿਰ ਤੇ venue ਦੀ ਜਾਣਕਾਰੀ update ਹੁੰਦੀ ਰਹਿੰਦੀ ਹੈ। ਜੇ ਤੁਹਾਡੇ ਸ਼ਹਿਰ ਵਿੱਚ ਹਾਲੇ ਨਹੀਂ ਲੱਗੀ — ਹੇਠਾਂ request ਭੇਜ ਦਿਓ। ਅਸੀਂ ਉੱਥੇ ਹੀ ਜਾਂਦੇ ਹਾਂ ਜਿੱਥੇ ਸੰਗਤ ਬੁਲਾਉਂਦੀ ਹੈ।
ਅਗਲੀ Exhibition
ਸਿੱਖ ਇਤਿਹਾਸ: ਗੁਰੂ ਸਾਹਿਬਾਨ ਤੋਂ 1984 ਤੱਕ
ਪੂਰਾ collection ਇੱਕੋ ਛੱਤ ਹੇਠ — ਗੁਰੂ ਨਾਨਕ ਦੇਵ ਜੀ ਦੀ ਉਦਾਸੀ ਤੋਂ ਲੈ ਕੇ ਚਮਕੌਰ ਦੀ ਗੜ੍ਹੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਜੂਨ 1984 ਤੱਕ। ਹਰ artwork ਨਾਲ Punjabi ਤੇ English ਵਿੱਚ ਇਤਿਹਾਸ।
ਸ਼ਹਿਰ ਅਨੁਸਾਰ schedule
ਅੰਮ੍ਰਿਤਸਰ, ਪੰਜਾਬ
ਗੁਰਦੁਆਰਾ ਸਾਹਿਬ exhibition · ਗੁਰਪੁਰਬ ਮੌਕੇਲੁਧਿਆਣਾ, ਪੰਜਾਬ
College campus exhibition · ਵਿਦਿਆਰਥੀਆਂ ਲਈ guided walkਦਿੱਲੀ NCR
Sikh society exhibition · venue finalise ਹੋ ਰਿਹਾ ਹੈਵਿਦੇਸ਼ੀ ਸੰਗਤ — UK / Canada
ਗੁਰਦੁਆਰਾ committees ਨਾਲ ਗੱਲਬਾਤ ਜਾਰੀ ਹੈExhibition ਵਿੱਚ ਤੁਸੀਂ ਕੀ ਵੇਖੋਗੇ
ਹਰ exhibition ਵਿੱਚ collection ਦੀਆਂ ਚੁਣੀਆਂ ਹੋਈਆਂ ਕਲਾਕ੍ਰਿਤੀਆਂ series ਅਨੁਸਾਰ ਸਜਾਈਆਂ ਜਾਂਦੀਆਂ ਹਨ, ਤਾਂ ਜੋ ਤੁਸੀਂ ਸਿੱਖ ਇਤਿਹਾਸ ਨੂੰ ਸਮੇਂ ਦੇ ਕ੍ਰਮ ਵਿੱਚ ਵੇਖ ਸਕੋ।





ਆਉਣ ਤੋਂ ਪਹਿਲਾਂ
ਦਾਖ਼ਲੇ ਲਈ ticket ਲੱਗਦੀ ਹੈ?
ਨਹੀਂ। ਗੁਰਦੁਆਰਾ ਸਾਹਿਬ ਤੇ ਸੰਗਤ ਲਈ ਲੱਗਣ ਵਾਲੀ ਹਰ exhibition ਬਿਲਕੁਲ ਮੁਫ਼ਤ ਹੁੰਦੀ ਹੈ। School ਤੇ college exhibitions ਵੀ ਵਿਦਿਆਰਥੀਆਂ ਲਈ free ਰੱਖੀਆਂ ਜਾਂਦੀਆਂ ਹਨ।
ਕੀ photography allowed ਹੈ?
ਜੀ ਹਾਂ, ਤੁਸੀਂ artworks ਦੀਆਂ ਤਸਵੀਰਾਂ ਲੈ ਕੇ social media ‘ਤੇ share ਕਰ ਸਕਦੇ ਹੋ। ਬੇਨਤੀ ਸਿਰਫ਼ ਇਹ ਹੈ ਕਿ ਕਲਾਕਾਰ ਦਾ credit ਜ਼ਰੂਰ ਦਿਓ। Commercial use ਲਈ ਪਹਿਲਾਂ ਲਿਖਤੀ ਇਜਾਜ਼ਤ ਲੈਣੀ ਪਵੇਗੀ।
ਕੀ exhibition ਤੋਂ art ਖ਼ਰੀਦੀ ਜਾ ਸਕਦੀ ਹੈ?
ਹਾਂ। Display ਕੀਤੀ ਹਰ artwork ਦੇ prints ਉੱਥੇ ਹੀ ਜਾਂ ਬਾਅਦ ਵਿੱਚ website ਤੋਂ order ਕੀਤੇ ਜਾ ਸਕਦੇ ਹਨ। Original ਤੇ limited edition prints ਲਈ ਕਲਾਕਾਰ ਨਾਲ ਸਿੱਧੀ ਗੱਲ ਹੁੰਦੀ ਹੈ।
ਕੀ ਬੱਚਿਆਂ ਤੇ ਬਜ਼ੁਰਗਾਂ ਲਈ ਠੀਕ ਹੈ?
ਬਿਲਕੁਲ। ਹਰ artwork ਨਾਲ ਸਰਲ ਭਾਸ਼ਾ ਵਿੱਚ ਇਤਿਹਾਸ ਲਿਖਿਆ ਹੁੰਦਾ ਹੈ। 1984 ਵਰਗੇ sensitive ਵਿਸ਼ੇ ਵੱਖਰੇ section ਵਿੱਚ ਰੱਖੇ ਜਾਂਦੇ ਹਨ, ਤਾਂ ਜੋ families ਆਪਣੀ ਮਰਜ਼ੀ ਨਾਲ ਵੇਖ ਸਕਣ।
ਪੂਰੀ exhibition ਵੇਖਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਆਰਾਮ ਨਾਲ ਵੇਖਣ ਤੇ ਪੜ੍ਹਨ ਵਿੱਚ ਲਗਭਗ 30–45 ਮਿੰਟ। Guided walk-through ਨਾਲ ਇੱਕ ਘੰਟਾ।
ਤੁਹਾਡੇ ਸ਼ਹਿਰ ਵਿੱਚ exhibition ਨਹੀਂ ਹੈ?
ਜੇ ਤੁਹਾਡੀ ਗੁਰਦੁਆਰਾ committee, Sikh society ਜਾਂ ਸੰਸਥਾ exhibition host ਕਰਨੀ ਚਾਹੁੰਦੀ ਹੈ — ਇੱਕ message ਹੀ ਕਾਫ਼ੀ ਹੈ। Framing, captions ਤੇ setup ਸਾਡੀ ਜ਼ਿੰਮੇਵਾਰੀ।
